ਸ਼ਹੀਦ ਭਾਈ ਬਲਦੇਵ ਸਿੰਘ ਦੇਬਾ (ਧੂਰਕੋਟ ਕਲਾ...
Published on: April 21, 2025ਸ਼ਹੀਦ ਭਾਈ ਬਲਦੇਵ ਸਿੰਘ ਦੇਬਾ (ਧੂਰਕੋਟ ਕਲਾਂ )
ਅਸੀਂ ਤਾਂ ਤੋੜ ਨਿਭਾ ਗਏ, ਅੱਗੋਂ ਤੁਸੀਂ ਨਿਭਾਉਣੀ ਐ।
ਦੇ ਗਏ ਸ਼ਹੀਦ ਸੁਨੇਹਾ, ਗਲੋਂ ਗੁਲਾਮੀ ਲਾਹੁਣੀ ਐ।
ਜੂਨ 1984 'ਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਭਿਆਨਕ ਹਮਲੇ ਤੋਂ ਬਾਅਦ ਸਿੱਖ ਕੌਮ ਦੇ ਅਣਖੀ ਸੂਰਮਿਆਂ ਨੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਸਿਧਾਂਤ ਅਨੁਸਾਰ ਹੱਥਾਂ 'ਚ ਸ਼ਸਤਰ ਚੁੱਕ ਲਏ ਤੇ ਹਿੰਦੁਸਤਾਨ ਦੀਆਂ ਫੋਰਸਾਂ ਦੇ ਨੱਕ 'ਚ ਦਮ ਕਰ ਦਿੱਤਾ।
ਹਿੰਦੁਸਤਾਨ ਦੇ ਹਿੰਦੂਤਵੀ ਹੁਕਮਰਾਨਾਂ ਨੇ ਸਮਝਿਆ ਸੀ ਕਿ ਘਲੂਘਾਰੇ ਤੋਂ ਬਾਅਦ ਸਿੱਖ ਸਾਡੇ ਗ਼ੁਲਾਮ ਬਣ ਜਾਣਗੇ ਤੇ ਕਦੇ ਵੀ ਬਾਗੀ ਸੁਰ ਅਪਨਾਉਣ ਦੀ ਜੁਰਅਤ ਨਹੀਂ ਕਰਨਗੇ।
ਪਰ ਗੁਰਾਂ ਦੇ ਸੱਚੇ ਪੈਰੋਕਾਰ ਬਣ ਕੇ ਖਾਲਿਸਤਾਨੀ ਜੁਝਾਰੂਆਂ ਨੇ ਸਿਰ-ਧੜ ਦੀ ਬਾਜੀ ਲਾ ਕੇ ਦੇਸ ਪੰਜਾਬ ਦੀ ਪਵਿੱਤਰ ਧਰਤੀ 'ਤੇ ਖਾਲਸਾਈ ਪ੍ਰਭੂਸਤਾ ਦਾ ਝੰਡਾ ਬੁਲੰਦ ਕਰ ਦਿੱਤਾ ਤੇ ਕੰਮ ਦੇ ਦੁਸ਼ਮਣਾਂ ਦਾ ਸਫਾਇਆ ਕਰਕੇ ਸੁਨਹਿਰੀ ਸਿੱਖ ਇਤਿਹਾਸ ਸਿਰਜ ਦਿੱਤਾ।
ਇਹ ਉਹ ਵੇਲਾ ਸੀ ਜਦੋਂ ਪੰਜਾਬ ਦਾ ਇੱਕ- ਇੱਕ ਘਰ ਅਨੰਦਗੜ੍ਹ ਦਾ ਕਿਲਾ ਅਤੇ ਚਮਕੌਰ ਦੀ ਗੜ੍ਹੀ ਬਣ ਗਿਆ ਸੀ।
ਮਾਲਵੇ ਦੀ ਧਰਤੀ 'ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਰਨੈਲ ਅਮਰ ਸ਼ਹੀਦ ਭਾਈ ਗੁਰਜੰਟ ਸਿੰਘ ਬੁਧਸਿੰਘ ਵਾਲ਼ਾ ਦੀ ਕਮਾਂਡ ਹੇਠ ਖ਼ਾਲਿਸਤਾਨ ਦੇ ਸੰਘਰਸ਼ 'ਚ ਸਿੱਖ ਕੌਮ ਦੇ ਸੂਰਬੀਰ ਜੁਝਾਰ ਭਾਈ ਬਲਦੇਵ ਸਿੰਘ ਦੇਬਾ ਨੇ ਅਦੁੱਤੀ ਸੇਵਾ ਨਿਭਾਈ ਤੇ ਓਹਨਾਂ ਦੇ ਪਰਿਵਾਰ ਉੱਤੇ ਵੀ ਸਰਕਾਰੀ ਤਸ਼ੱਦਦ ਦੀ ਹਨ੍ਹੇਰੀ ਝੁੱਲੀ ਪਰ ਅਫਸੋਸ ਹੈ ਕਿ ਅੱਜ ਦੀ ਪੀੜ੍ਹੀ ਇਹਨਾਂ ਸ਼ਹੀਦਾਂ ਬਾਰੇ ਅਵੇਸਲੀ ਹੋਈ ਹੈ।
ਆਓ ਖਾਲਸਾ ਜੀ, ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਆਪਾਂ ਸ਼ਹੀਦ ਭਾਈ ਬਲਦੇਵ ਸਿੰਘ ਦੇਖਾ ਦੇ ਪਰਿਵਾਰਕ ਜੀਵਨ, ਸੰਘਰਸ਼ ਪ੍ਰਤੀ ਸੇਵਾਵਾਂ ਅਤੇ ਸ਼ਹਾਦਤ ਦੇ ਸਫਰ ਨੂੰ ਜਾਣੀਏ।
*ਜਨਮ, ਮਾਤਾ-ਪਿਤਾ, ਪੜ੍ਹਾਈ*
ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਦਾ ਜਨਮ 2 ਮਾਰਚ 1965 ਨੂੰ ਮਾਤਾ ਸੁਰਜੀਤ ਕੌਰ ਦੀ ਕੁੱਖ ਤੋਂ ਅਤੇ ਪਿਤਾ ਜਥੇਦਾਰ ਸ. ਕਪੂਰ ਸਿੰਘ ਦੇ ਗ੍ਰਹਿ ਵਿਖੇ ਪਿੰਡ ਧੂੜਕੋਟ ਕਲਾਂ, ਅਜੋਕਾ ਜ਼ਿਲ੍ਹਾ ਮੋਗਾ 'ਚ ਹੋਇਆ।
ਬਚਪਨ 'ਚ ਹੀ ਭਾਈ ਬਲਦੇਵ ਸਿੰਘ ਬਹੁਤ ਬਹਾਦਰ ਅਤੇ ਫੁਰਤੀਲਾ ਸੀ ਤੇ ਘਰਦਿਆਂ ਨੇ ਬਹੁਤ ਲਾਡ-ਪਿਆਰ ਨਾਲ ਆਪਣੇ ਪੁੱਤ ਨੂੰ ਪਾਲਿਆ।
ਛੇ ਭੈਣ-ਭਰਾਵਾਂ 'ਚੋਂ ਭਾਈ ਬਲਦੇਵ ਸਿੰਘ ਪੰਜਵੇਂ ਨੰਬਰ 'ਤੇ ਸਨ ਤੇ ਉਹਨਾਂ ਨੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਅੱਠ ਕਲਾਸਾਂ ਪਾਸ ਕੀਤੀਆਂ ਸਨ।
*ਸੰਤ ਭਿੰਡਰਾਂਵਾਲ਼ਿਆਂ ਨਾਲ਼ ਮੇਲ*
ਸੰਨ 1983 ਆਪਣੇ ਪਿੰਡ ਦੀ ਸੰਗਤ ਨਾਲ਼ ਭਾਈ ਬਲਦੇਵ ਸਿੰਘ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਗਏ ਤਾਂ ਓਥੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ਼ ਮੇਲ ਹੋਇਆ।
ਸੰਤਾਂ ਨੇ ਲੰਗਰ ਹਾਲ ਦੀ ਉੱਪਰਲੀ ਛੱਤ 'ਤੇ ਭਾਈ ਬਲਦੇਵ ਸਿੰਘ ਨੂੰ ਗਲਵਕੜੀ 'ਚ ਲਿਆ ਤੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੌਜੂਦਾ ਹਾਲਾਤਾਂ 'ਤੇ ਗੰਭੀਰ ਵਿਚਾਰ ਪ੍ਰਗਟਾਏ ਤੇ ਭਵਿੱਖ 'ਚ ਸਰਕਾਰ ਨਾਲ਼ ਕਿਵੇਂ ਨਜਿੱਠਣਾ ਹੈ। ਇਸ ਬਾਬਤ ਨੌਜਵਾਨਾਂ ਨੂੰ ਸ਼ਸਤਰਧਾਰੀ ਹੋ ਕੇ ਤਿਆਰ-ਬਰ-ਤਿਆਰ ਰਹਿਣ ਲਈ ਪ੍ਰੇਰਿਆ।
ਭਾਈ ਬਲਦੇਵ ਸਿੰਘ ਨੇ ਕਿਹਾ “ਸੰਤ ਜੀ, ਦਾਸ ਦਾ ਸਰੀਰ ਪੰਥ ਲਈ ਹਾਜ਼ਰ ਹੈ। ਮੈਨੂੰ ਨਿਮਾਣੇ ਨੇ ਜਥੇ
' ਚ ਸੇਵਾ ਦਾ ਮੌਕਾ ਬਖਸ਼ੋ। ਜੋ ਕਹੋਗੇ
ਸਿਰ ਨਾਲ ਨਿਭਾਵਾਂਗਾ ਤੇ ਦੁਸਮਣ ਦੀ ਹਿੱਕ ਚੀਰ ਕੇ ਆਂਦਰਾਂ ਕਢ
ਕੇ ਲਿਆਵਾਂਗਾ ....। "
" ਸੰਤਾ ਨੇ ਬਚਨ ਕੀਤਾ ਕਿ ਸਿੰਘ, ਸਮਾਂ ਆਉਣ 'ਤੇ ਬਾਜਾਂ ਵਾਲ਼ਾ ਪ੍ਰੀਤਮ ਤੇਰੇ ਪਾਸੋਂ ਸੇਵਾ ਲਏਗਾ, ਹਰ ਦਮ ਬਾਣੀ ਪੜ੍ਹਿਆ ਕਰ।"
ਫਿਰ ਭਾਈ ਬਲਦੇਵ ਸਿੰਘ ਵਾਪਸ ਪਿੰਡ ਆ ਗਏ ਪਰ ਸੰਤਾਂ ਨਾਲ਼ ਆਉਣ-ਜਾਣ ਦਾ ਸਬੰਧ ਬਣਾ ਕੇ ਲਗਾਤਾਰ ਧਰਮ ਯੁੱਧ ਮੋਰਚੇ 'ਚ ਹਿੱਸਾ ਲੈਂਦੇ ਰਹੇ।
*ਖਾਲਿਸਤਾਨ ਦੀ ਅਜ਼ਾਦੀ ਲਈ ਸਰਗਰਮ*
ਮੁਗ਼ਲਾਂ ਅਤੇ ਅਫ਼ਗਾਨਾਂ ਵਾਂਗ ਜੂਨ 1984 ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਚ ਬ੍ਰਾਹਮਣੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਟੈਂਕਾਂ-ਤੋਪਾਂ ਨਾਲ ਹਮਲਾ ਕਰ ਦਿੱਤਾ। ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਪ੍ਰਕਰਮਾ ਅਤੇ ਸਰੋਵਰ ਲਾਲ ਹੋ ਗਿਆ। ਚਾਰੇ ਪਾਸੇ ਹਾਹਾਕਾਰ ਮੱਚ ਗਈ।
ਇਸ ਕਹਿਰ ਦਾ ਪਤਾ ਲੱਗਦਿਆਂ ਭਾਈ ਬਲਦੇਵ ਸਿੰਘ ਦਾ ਹਿਰਦਾ ਵਲੂੰਧਰਿਆ ਗਿਆ ਤੇ ਦਿਨ 'ਚ ਸਰਕਾਰ ਵਿਰੁੱਧ ਵਿਦਰੋਹ ਪੈ ਹੋ ਗਿਆ। ਉਹਨਾਂ ਦੇ ਮਨ 'ਚ ਲੜੋ ਜਾਂ ਮਰੋ ਵਾਲੀ ਸਥਿਤੀ ਪੈਦਾ ਹੋ ਗਈ।
ਭਾਈ ਬਲਦੇਵ ਸਿੰਘ ਨੇ ਖਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ ਦਾ ਰਾਹ ਚੁਣ ਲਿਆ ਤੇ ਇਲਾਕੇ ਦੇ ਜੁਝਾਰੂ ਸਿੰਘਾਂ ਨਾਲ ਮਿਲ ਕੇ ਗੁਪਤ ਤੌਰ 'ਤੇ ਸਰਗਰਮੀਆਂ ਕਰਨੀਆਂ ਸੁਰੂ ਕਰ ਦਿੱਤੀਆਂ।
*ਅਨੰਦ ਕਾਰਜ*
ਇਧਰ ਪਰਿਵਾਰ ਨੇ ਅਨੰਦ ਕਾਰਜ ਲਈ ਜੋਰ ਪਾਉਣਾ ਸ਼ੁਰੂ ਕਰ ਦਿੱਤਾ ਪਰ ਭਾਈ ਬਲਦੇਵ ਸਿੰਘ ਆਪਣਾ ਨਿਸ਼ਾਨਾ ਮਿੱਥ ਚੁੱਕੇ ਸਨ। ਰਿਸ਼ਤੇਦਾਰਾਂ ਦੇ ਮਜਬੂਰ ਕਰਨ 'ਤੇ ਭਾਈ ਬਲਦੇਵ ਸਿੰਘ, ਵਿਆਹ ਲਈ ਰਾਜੀ ਹੋ ਗਏ ਤੇ ਉਹਨਾਂ ਦਾ ਅਨੰਦ ਕਾਰਜ ਪੂਰਨ ਗੁਰਮਰਿਯਾਦਾ ਅਨੁਸਾਰ 21 ਜਨਵਰੀ 1985 ਨੂੰ ਬੀਬੀ ਦਰਸ਼ਨ ਕੌਰ ਨਾਲ਼ ਹੋਇਆ। ਅਨੰਦ ਕਾਰਜ ਤੋਂ ਪਿੱਛੋਂ ਭਾਈ ਬਲਦੇਵ ਸਿੰਘ ਜਲਦ ਹੀ ਪੁਲੀਸ ਦੀ ਨਿਗ੍ਹਾ ਚ ਆ ਗਏ।
*ਮੋਗੇ ਦੀ ਕਚਹਿਰੀ 'ਚ ਗਿ੍ਫ਼ਤਾਰੀ ਅਤੇ ਵਹਿਸ਼ੀਆਨਾ ਤਸ਼ੱਦਦ*
ਥਾਣਾ ਬਾਘਾਪੁਰਾਣਾ ਦੀ ਪੁਲੀਸ ਨੇ ਭਾਈ ਬਲਦੇਵ ਸਿੰਘ ਦੇਬਾ, ਭਾਈ ਬਲਵੀਰ ਸਿੰਘ ਅਤੇ ਭਾਈ ਪਾਲ ਸਿੰਘ ਨੂੰ ਮੋਗੇ ਦੀ ਕਚਹਿਰੀ ਚ ਘੇਰਾ ਪਾ ਕੇ ਗਿਰਫ਼ਤਾਰ ਕਰ ਲਿਆ
ਤੇ ਤਿੰਨ ਮਹੀਨੇ ਹਿਰਾਸਤ 'ਚ ਰੱਖ ਕੇ ਵਹਿਸ਼ੀਆਨਾ ਤਸ਼ੱਦਦ ਕੀਤਾ ਤੇ ਫਿਰ ਝੂਠੇ ਕੇਸ ਪਾ ਕੇ ਫਰੀਦਕੋਟ ਦੀ ਜੇਲ੍ਹ ਭੇਜ ਦਿੱਤਾ।
ਫਿਰ ਥਾਣਾ ਮਹਿਣਾ ਦੀ ਪੁਲੀਸ ਨੇ ਜੇਲ੍ਹ ਵਿੱਚੋਂ ਭਾਈ ਬਲਦੇਵ ਸਿੰਘ ਨੂੰ ਰਿਮਾਂਡ ਤੇ ਲਿਆ ਕੇ ਕਈ ਕਾਰਵਾਈਆਂ ਬਾਰੇ ਪੁੱਛਿਆ ਤੇ ਅਣਮਨੁੱਖੀ ਤਸੀਹੇ ਦਿੱਤੇ।
ਫਿਰ ਕੁਝ ਦਿਨਾਂ ਬਾਅਦ ਥਾਣਾ ਮਹਿਣਾ ਵਿੱਚੋਂ ਕੱਢ ਕੇ ਘੱਲ ਕਲਾਂ ਥਾਣੇ ਲੈ ਗਏ। ਓਥੇ ਭਾਈ ਬਲਦੇਵ ਸਿੰਘ ਦੇ ਪੱਟ ਚੀਰ ਕੇ ਮਿਰਚਾਂ ਪਾਈਆਂ, ਪੁੱਠਾ ਟੰਗ ਕੇ ਕੁੱਟਿਆ।
ਪਰ ਗੁਰੂ ਕਾ ਲਾਲ ‘ਚੌਪਈ ਸਾਹਿਬ` ਦੀ ਬਾਣੀ ਪੜਦਾ 'ਰਿਹਾ ਤੇ ਪੁਲੀਸ ਹਰ ਤਰ੍ਹਾਂ ਦਾ ਘੋਰ ਤਸ਼ੱਦਦ ਕਰਕੇ ਵੀ ਇਸ ਸੂਰਮੇ ਦੇ ਮੂੰਹ 'ਚੋਂ ਜਥੇਬੰਦੀ ਦਾ ਭੇਦ ਨਾ ਕਢਵਾ ਸਕੀ। ਜਦ ਕੁਝ ਨਾ ਪ੍ਰਾਪਤ ਹੋਇਆ ਤਾਂ ਪੁਲੀਸ ਨੇ ਭਾਈ ਬਲਦੇਵ ਸਿੰਘ ਨੂੰ ਸੰਗਰੂਰ ਜੇਲ੍ਹ 'ਚ ਬੰਦ ਕਰ ਦਿੱਤਾ।
ਸੰਗਰੂਰ ਜੇਲ੍ਹ 'ਚ ਭਾਈ ਬਲਦੇਵ ਸਿੰਘ ਦਾ ਸੰਪਰਕ ਕਾਫੀ ਜੁਝਾਰੂ ਸਿੰਘਾਂ ਨਾਲ ਹੋਇਆ ਤੇ ਜੇਲ ਚ ਹੀ ਇਹਨਾਂ ਸੂਰਮਿਆਂ ਨੇ ਭਵਿੱਖ ਦੀ ਅਗਲੀ ਰਣਨੀਤੀ ਤਿਆਰ ਕਰ ਲਈ ਸੀ।
*ਜਮੀਨ ਵੇਚ ਕੇ ਰਿਹਾਈ ਕਰਵਾਈ*
ਢਾਈ ਸਾਲ ਬਾਅਦ ਪਰਿਵਾਰ ਨੇ ਇੱਕ ਕਿੱਲਾ ਜਮੀਨ ਵੇਚ ਕੇ ਬੜੀ ਮੁਸ਼ਕਿਲ ਨਾਲ ਭਾਈ ਬਲਦੇਵ ਸਿੰਘ ਨੂੰ ਜ਼ਮਾਨਤ 'ਤੇ ਰਿਹਾਅ ਕਰਵਾਇਆ। ਪਰ ਪੁਲੀਸ ਨੇ ਭਾਈ ਸਾਹਿਬ ਦਾ ਖਹਿੜਾ ਨਾ ਛੱਡਿਆ ਤੇ ਨਿੱਤ ਦਿਨ ਤੰਗ-ਪ੍ਰੇਸ਼ਾਨ ਕਰਦੇ ਰਹੇ।
*ਘਰ ਤੋਂ ਗ੍ਰਿਫ਼ਤਾਰੀ*
ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਦੀ ਅਗਵਾਈ 'ਚ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਜੁਝਾਰੂਆਂ ਨੇ ਜਦ ਮੋਗੇ ਦੀ ਨਹਿਰੂ ਪਾਰਕ 'ਚ ਆਰ.ਐੱਸ.ਐੱਸ. ਵਾਲਿਆਂ ਤੇ ਬੰਬਾਂ-ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਤਾਂ 12 ਬੰਦੇ ਮਾਰੇ ਗਏ ਤੇ ਅਨੇਕਾਂ ਜ਼ਖ਼ਮੀ ਹੋ ਗਏ।
ਇਸ ਕਾਰਵਾਈ ਤੋਂ ਬਾਅਦ ਸਿੰਘ-ਸੂਰਮੇ ਖ਼ਾਲਸਾਈ ਜੇਕਾਰੇ ਲਾਉਂਦੇ ਹੋਏ ਨਿਕਲ ਗਏ ਤੇ ਓਸੇ ਰਾਤ ਪੰਜਾਬ ਪੁਲੀਸ ਅਤੇ ਸੀ.ਆਰ.ਪੀ. ਨੇ ਭਾਈ ਬਲਦੇਵ ਸਿੰਘ ਦੇ ਘਰ ਨੂੰ ਘੇਰਾ ਪਾ ਲਿਆ ਤੇ ਫਾਇਰਿੰਗ ਕਰਕੇ ਸਾਰੇ ਪਿੰਡ ਨੂੰ ਜਗਾ ਦਿੱਤਾ।
ਭਾਈ ਬਲਦੇਵ ਸਿੰਘ ਦੇਬਾ ਨੂੰ ਰਾਤ ਘਰੋਂ ਪੁਲੀਸ ਚੁੱਕ ਕੇ ਲੈ ਗਈ। ਦਿਨ ਚੜ੍ਹਨ 'ਤੇ ਪਿੰਡ ਦੀ ਪੰਚਾਇਤ ਮੋਗੇ ਥਾਣੇ ਪਹੁੰਚੀ ਤੇ ਭਾਈ ਬਲਦੇਵ ਸਿੰਘ ਨੂੰ ਛੁਡਾ ਕੇ ਲਿਆਈ।
*ਭਾਈ ਖੁਖਰਾਣਾ ਨਾਲ਼ ਪੱਗ ਵਟਾਈ*
ਭਾਈ ਬਲਦੇਵ ਸਿੰਘ ਦੇਬਾ ਦਾ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਅਤੇ ਭਾਈ ਕੁਲਵੰਤ ਸਿੰਘ ਖੁਖਰਾਣਾ ਨਾਲ ਬਹੁਤ ਪਿਆਰ ਸੀ ਤੇ ਜਥੇਬੰਦੀ ਦੇ ਸਿੰਘਾਂ ਨੂੰ ਭਾਈ ਬਲਦੇਵ ਸਿੰਘ ਨੇ ਇਹ ਕਿਹਾ ਹੋਇਆ ਸੀ ਕਿ "ਮੇਰਾ ਅਨੰਦ ਕਾਰਜ ਨਹੀਂ ਹੋਇਆ।” ਕਿਉਂਕਿ ਗ੍ਰਹਿਸਤੀ ਮਾਰਗ 'ਚ ਪੈ ਚੁੱਕੇ ਸਿੰਘਾਂ ਉੱਤੇ ਘਰ-ਪਰਿਵਾਰ ਦੀਆਂ ਜਿੰਮੇਵਾਰੀਆਂ ਹੋਣ ਕਰਕੇ ਜਥੇਬੰਦੀ ਵੱਲੋਂ ਉਹਨਾਂ ਨੂੰ ਘਰ-ਪਰਿਵਾਰ ਤਿਆਗਣ ਦੀ ਹਦਾਇਤ ਨਹੀਂ ਸੀ ਤੇ ਅਜਿਹੇ ਸਿੰਘਾਂ ਨੂੰ ਘਰੇ ਰਹਿਣ ਦਾ ਹੁਕਮ ਸੀ ਅਤੇ ਲੋੜ ਪੈਣ 'ਤੇ ਹੀ ਗੁਪਤ ਤੌਰ 'ਤੇ ਉਹਨਾਂ ਪਾਸੋਂ ਸੇਵਾਵਾਂ ਲਈਆਂ ਜਾਂਦੀਆਂ ਸਨ।
ਇਲਾਕੇ 'ਚ ਵਿਚਰਦਿਆਂ ਰਾਤ ਦੇ ਸਮੇਂ ਭਾਈ ਬਲਦੇਵ ਸਿੰਘ ਦੇਬਾ ਆਪਣੇ ਘਰ ਜਥੇਬੰਦੀ ਦੇ ਜੁਝਾਰੂ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲ਼ਾ, ਭਾਈ ਕੁਲਵੰਤ ਸਿੰਘ ਖੁਖਰਾਣਾ , ਭਾਈ ਲੱਖਾ ਸਿੰਘ ਧੱਲੇਕੇ,ਭਾਈ ਦਰਸ਼ਨ ਸਿੰਘ ਬਿੱਲਾ, ਭਾਈ ਬਲਵੰਤ ਸਿੰਘ ਤਖਾਣਬੱਧ, ਭਾਈ ਮਨਜੀਤ ਸਿੰਘ ਮਿੰਨੀ-ਬਾਬਾ ਆਦਿ ਨਾਲ਼ ਲੰਗਰ ਛਕਣ ਆਏ। ਜਥੇਬੰਦੀ ਦੇ ਸਿੰਘਾਂ ਨੂੰ ਉਸ ਵੇਲੇ ਪਤਾ ਲਗ ਗਿਆ ਕਿ ਭਾਈ ਬਲਦੇਵ ਸਿੰਘ ਤਾਂ ਵਿਆਹਿਆ ਹੋਇਆ ਹੈ।
ਭਾਈ ਕੁਲਵੰਤ ਸਿੰਘ ਖੁਖਰਾਣਾ ਨੇ ਬੜੀ ਸਖ਼ਤੀ ਨਾਲ ਕਿਹਾ ਕਿ " ਭਾਈ ਬਲਦੇਵ ਸਿੰਘ ਹੁਣ ਅੱਜ ਤੋਂ ਆਪਣੇ ਘਰ ਹੀ ਰਹੇਗਾ ਕਿਉਂਕਿ ਮਾਲੀਆਂ ਤੋਂ ਬਿਨਾਂ ਬਾਗ਼ ਵੀਰਾਨ ਹੋ ਜਾਂਦੇ ਹਨ ਤੇ ਬਲਦੇਵ ਸਿੰਘ ਨੇ ਤਾਂ ਪਹਿਲਾਂ ਹੀ ਆਪਣੇ ਪਿੰਡੇ 'ਤੇ ਬਹੁਤ ਤਸੰਦਦ ਝੱਲਿਆ ਹੈ ਤੇ ਉਹਨਾਂ ਦੇ ਬੱਚੇ ਨਵਦੀਪ ਸਿੰਘ ਦੀ ਹਾਲੇ ਉਮਰ ਵੀ ਮਸਾਂ 9 ਕੁ ਮਹੀਨਿਆਂ ਦੀ ਹੈ।
ਪਰ ਭਾਈ ਬਲਦੇਵ ਸਿੰਘ ਨੇ ਖਾਲਿਸਤਾਨ ਦੇ ਸੰਘਰਸ਼ 'ਚ ਸੇਵਾ ਕਰਨ ਲਈ ਆਪਣੀ ਦ੍ਰਿੜਤਾ ਮੁੜ ਦੁਹਰਾਈ ਤੇ ਕਿਹਾ ਕਿ ਹੁਣ ਪਿੱਛੇ ਨਹੀਂ ਹਟਾਂਗਾ... । ਮੇਰੇ ਪਰਿਵਾਰ ਦੀ ਰੱਖਿਆ ਗੁਰੂ ਸਾਹਿਬ ਆਪ ਹੀ ਹੀ ਕਰਨਗੇ।
ਭਾਈ ਕੁਲਵੰਤ ਸਿੰਘ ਖੁਖਰਾਣਾ ਨੇ ਦੁਬਾਰਾ ਕਿਹਾ ਕਿ " ਸਾਡੇ ਸਾਰੇ ਸਿੰਘਾਂ ਦਾ ਇਹ ਫ਼ੈਸਲਾ ਹੈ ਕਿ ਬਲਦੇਵ ਸਿੰਘ ਹੁਣ ਘਰ ਰਹਿ ਕੇ ਹੀ ਕੌਮੀ ਸੇਵਾ 'ਚ ਬਣਦਾ ਹਿੱਸਾ ਪਾਵੇਗਾ।"
ਭਾਈ ਬਲਦੇਵ ਸਿੰਘ ਦੇਬਾ ਨੇ ਕਿਹਾ ਕਿ " ਜੇ ਭਾਈ ਕੁਲਵੰਤ ਸਿੰਘ ਖੁਖਰਾਣਾ ਪੱਗ ਵਟਾ ਕੇ ਮੇਰਾ ਭਰਾ ਬਣ ਜਾਵੇ ਤਾਂ ਮੈਂ ਇਹ ਗੱਲ ਮੰਨ ਲਵਾਂਗਾ।"
ਉਸ ਰਾਤ ਭਾਈ ਕੁਲਵੰਤ ਸਿੰਘ ਖੁਖਰਾਣਾ ਅਤੇ ਭਾਈ ਬਲਦੇਵ ਸਿੰਘ ਦੇਬਾ ਦੋਵਾਂ ਨੇ ਆਪਣੀਆਂ ਦਸਤਾਰਾਂ ਵਟਾਈ ਤੇ ਕੁਲਵੰਤ ਸਿੰਘ ਨੇ ਸਾਰੇ ਸਿੰਘਾਂ ਨੂੰ ਖੁਸ਼ੀ ਚ ਮਿੱਠੀਆਈ ਖਵਾਈ ।
ਦਿਨ ਚੜ੍ਹਦਿਆਂ ਨੂੰ ਜਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਅਤੇ ਭਾਈ ਕੁਲਵੰਤ ਸਿੰਘ ਖੁਖਰਾਣਾ, ਪਰਿਵਾਰ ਨੂੰ ਫ਼ਤਹਿ ਗਜਾ ਕੇ ਚਾਲੇ ਪਾਉਣ ਲੱਗੇ ਤਾਂ ਭਾਈ ਬਲਦੇਵ ਸਿੰਘ ਨੇ ਕਿਹਾ ਕਿ " ਰਾਤ ਪਗ ਵਟਾ ਕੇ ਤੁਸੀਂ ਮੇਰੇ ਭਰਾ ਬਣੇ ਸੀ ਤੇ ਹੁਣ ਭਰਾ ਨੂੰ ਇਕੱਲਿਆਂ ਘਰ ਛੱਡ ਚਲ ਓ"। ਮੈਂ ਆਪਣੇ ਭਰਾਵਾਂ ਤੋਂ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ।
ਇਹ ਗੱਲ ਸੁਣ ਕੇ ਸਾਰਿਆਂ ਨੇ ਇੱਕ-ਦੂਜੇ ਨੂੰ ਘੁੱਟ-ਘੁੱਟ ਕੇ ਜੱਫੀਆਂ ਪਾਈਆਂ। ਫਿਰ ਪਰਿਵਾਰ ਤੋਂ ਆਗਿਆ ਲੈ ਕੇ ਭਾਈ ਬਲਦੇਵ ਸਿੰਘ ਦੇਬਾ ਵੀ ਜਥੇਦਾਰ ਭਾਈ ਗੁਰਜੰਟ ਸਿੰਘ ਬੁਧਸਿੰਘ ਵਾਲ਼ਾ ਨਾਲ਼ ਚਲਿਆ ਗਿਆ ਤੇ ਮੁੜ ਕਦੇ ਵਾਪਸ ਘਰ ਨਾ ਆਇਆ।
*ਪੁਲੀਸ ਨੇ ਨੌਂ ਮਹੀਨਿਆਂ ਦੇ ਬੱਚੇ ਦੀ ਲੱਤ ਭੰਨੀ*
ਭਾਈ ਬਲਦੇਵ ਸਿੰਘ ਦੇਬਾ ਜਦ ਰੂਪੋਸ਼ ਹੋ ਗਿਆ ਤਾਂ ਮਗਰੋਂ ਪਰਿਵਾਰ ਨੂੰ ਪੁਲੀਸ ਬਹੁਤ ਤੰਗ ਪ੍ਰੇਸ਼ਾਨ ਕਰਦੀ ਰਹੀ। ਮਾਤਾ ਸੁਰਜੀਤ ਕੌਰ ਤੇ ਭਰਾ ਸੁਖਦੇਵ ਸਿੰਘ ਨੂੰ ਥਾਣਾ ਮਹਿਣਾ ਦੀ ਪੁਲੀਸ ਫੜ ਕੇ ਲੈ ਜਾਂਦੀ ਸੀ ਤੇ ਭਾਈ ਬਲਦੇਵ ਸਿੰਘ ਨੂੰ ਪੁਲੀਸ ਅੱਗੇ ਪੇਸ਼ ਕਰਾਉਣ ਲਈ ਤਸ਼ਦਦ ਕਰਦੀ ਸੀ।
ਭਾਈ ਬਲਦੇਵ ਸਿੰਘ ਦੀ ਸਿੰਘਣੀ ਬੀਬੀ ਦਰਸ਼ਨ ਕੌਰ ਨੂੰ ਅਤੇ ਉਸ ਦੇ ਨੌਂ ਮਹੀਨੇ ਦੇ ਬੱਚੇ ਨਵਦੀਪ ਸਿੰਘ ਨੂੰ ਵੀ ਥਾਣਾ ਮਹਿਣਾ ਦੀ ਪੁਲੀਸ ਨੇ ਜਬਰਦਸਤੀ ਘਰੋਂ ਚੁੱਕ ਲਿਆ। ਜਦ ਡਾਲਾ ਪਿੰਡ ਦੀ ਸੰਗਤ ਨੂੰ ਇਸ ਗੱਲ ਦਾ ਪਤਾ ਲਗਾ ਤਾਂ ਪੰਚਾਇਤ ਨੇ ਪਲਾਂ 'ਚ ਇਕੱਠਿਆਂ ਕੇ ਅੱਗੋਂ ਪੁਲੀਸ ਦੀ ਬੱਸ ਨੂੰ ਰੋਕ ਲਿਆ ਅਤੇ ਬੀਬੀ ਚੁਕ ਲਿਆ। ਜਦ ਝਾਲਾ ਪਿੰਡ ਦੀ ਸੰਗਤ ਨੂੰ ਇਸ ਗਨ ਦਾ ਪਤਾ ਲਗਾ ਤਾਂ ਪੰਚਾਇਤ ਨੇ ਪਲਾਂ 'ਚ ਇਕੱਠਿਆਂ ਹੋ ਕੇ ਅੱਗੋਂ ਪੁਲੀਸ ਦੀ ਬੱਸ ਨੂੰ ਰੋਕ ਲਿਆ ਅਤੇ ਬੀਬੀ ਦਰਸ਼ਨ ਕੌਰ ਤੇ ਬਚੇ ਨਵਦੀਪ ਸਿੰਘ ਨੂੰ ਪੁਲੀਸ ਦੀ ਹਿਰਾਸਤ ਚੋਂ ਛੁਡਾਉਣ ਲਈ ਵਿਰੋਧ ਕੀਤਾ। ਪਰ ਹੰਕਾਰੇ ਹੋਏ ਦੁਸਟ ਪੁਲੀਸ ਅਫ਼ਸਰਾਂ ਨੇ ਲੋਕਾਂ ਦੀ ਕੋਈ ਪਰਵਾਹ ਨਾ ਕੀਤੀ।
ਰਸਤੇ 'ਚ ਪੁਲੀਸ ਨੇ ਸੂਏ ਦੇ ਪੁਲ ਉੱਤੇ ਬੱਸ ਰੋਕੀ ਤੇ ਬੀਬੀ ਦਰਸਨ ਕੌਰ ਨੂੰ ਥੱਲੇ ਲਾਹ ਕੇ ਮੰਦੇ ਬੋਲ ਬੋਲੇ ਤੇ ਬੀਬੀ ਦੇ ਸਰੀਰ ਉੱਤੇ ਪੁਲੀਸ ਨੇ ਰਫ਼ਲਾਂ ਦੇ ਨੂੰਬੱਟ ਮਾਰਨੇ ਸ਼ੁਰੂ ਕਰ ਦਿੱਤੇ।
ਮੁਗ਼ਲ ਹਾਕਮ ਮੀਰ ਮਨੂੰ ਦੇ ਜੁਲਮਾਂ ਨੂੰ ਵੀ ਮਾਤ ਪਾਉਂਦਿਆਂ ਪੰਜਾਬ ਪੁਲੀਸ ਦੇ ਦਰਿੰਦਿਆਂ ਨੇ ਬੀਬੀ ਦਰਸ਼ਨ ਕੌਰ ਦੀ ਗੋਦ ਚੋਂ ਨੌਂ ਮਹੀਨੇ ਦੇ ਕੋਮਲ ਜਿਹੇ ਬੱਚੇ ਨੂੰ ਖੋਹ ਕੇ ਜੋਰ ਨਾਲ ਬੱਸ ਦੇ ਟਾਇਰ ਨਾਲ ਮਾਰਿਆ। ਮਸੂਮ ਬੱਚੇ ਦੀ ਲੱਤ ਦੀ ਹੱਡੀ ਟੁੱਟ ਗਈ ਤੇ ਬੱਚੇ ਦੀਆਂ ਅਸਮਾਨ ਪਾੜਦੀਆਂ ਚੀਕਾਂ ਨਿਕਲੀਆਂ।ਮਾਂ ਦੀ ਰੂਹ ਕੰਬ ਗਈ, ਬੀਬੀ ਦਰਸਨ ਕੌਰ ਨੇ ਧੱਕੇ ਨਾਲ ਪੁਲਸੀਆਂ ਤੋਂ ਆਪਣੀ ਬਾਂਹ ਛਡਾਈ ਤੇ ਰੋਂਦੇ ਹੋਏ ਬੱਚੇ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾਇਆ।
ਹੱਡੀ ਟੁੱਟ ਜਾਣ ਕਾਰਨ ਬੱਚੇ ਕੋਲੋਂ ਪੀੜ ਜਰੀ ਨਹੀਂ ਸੀ ਜਾਂਦੀ ਤੇ ਬੱਚੇ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। (ਨੋਟ- ਅਨੇਕਾਂ ਇਲਾਜ ਕਰਵਾਉਣ ਤੇ ਬਾਅਦ ਅੱਜ ਤਕ ਵੀ ਨਵਦੀਪ ਸਿੰਘ ਦੀ ਲਤ ਠੀਕ ਨਹੀਂ ਹੋ ਸਕੀ, ਉਹ ਜਵਾਨ ਹੋ ਚੁੱਕਾ ਹੈ ਤੇ ਲੰਗੜਾ ਕੇ ਤੁਰਦਾ ਹੈ )।
ਥਾਣਾ ਮਹਿਣਾ ਲਿਜਾ ਕੇ ਪੁਲੀਸ ਨੇ ਬੀਬੀ ਦਰਸ਼ਨ ਕੌਰ ਨੂੰ ਹਵਾਲਾਤ 'ਚ ਬੰਦ ਕਰ ਦਿੱਤਾ ਤੇ ਲੱਤ ਭੰਨੀ ਹੋਣ ਕਾਰਨ ਬੱਚਾ ਦਿਨ-ਰਾਤ ਸਲਾਖਾਂ 'ਚ ਕੈਦ ਹੋਇਆ ਮਾਂ ਦੇ ਸਾਮ੍ਹਣੇ ਤੜਫਦਾ ਰਿਹਾ।
*ਪੁਲੀਸ ਨੇ ਘਰ ਨੂੰ ਅੱਗ ਲਗਾਈ*
ਪੁਲੀਸ ਦੇ ਜ਼ੁਲਮਾਂ ਦੀ ਸਤਾਈ ਬੀਬੀ ਦਰਸਨ ਕਰ ਨੂੰ ਘਰੋਂ ਬੇ-ਘਰ ਹੋਣਾ ਪਿਆ, ਕਈ ਮਹੀਨ ਰਿਸ਼ਤੇਦਾਰਾਂ ਦੇ ਘਰਾਂ 'ਚ ਰਹਿ ਕੇ ਗੁਜ਼ਾਰਾ ਕੀਤਾ। ਭਾਈ ਬਲਦੇਵ ਸਿੰਘ ਦੇ ਘਰ ਨੂੰ ਪੁਲੀਸ ਨੇ ਚੌਂਕੀ ਹੀ ਬਣਾ ਲਿਆ। ਭਾਈ ਸਾਹਿਬ ਨੂੰ ਫੜਨ ਲਈ ਪੁਲੀਸ ਨੇ ਪੰਜਾਬ ਦਾ ਚੱਪਾ-ਚੱਪਾ ਛਾਣ ਮਾਰਿਆ ਪਰ ਗੁਰੂ ਕਾ ਬਾਜ ਇਹਨਾਂ ਗਿੱਦੜ ਟੋਲੀਆਂ ਦੇ ਹੱਥ ਨਾ ਆਇਆ। ਆਖਰ ਪੁਲੀਸ ਨੇ ਭਾਈ ਬਲਦੇਵ ਸਿੰਘ ਦੇਬਾ ਦੇ ਘਰ ਦਾ ਕੀਮਤੀ ਸਮਾਨ ਕਬਜੇ 'ਚ ਲੈ ਲਿਆ ਤੇ ਫਿਰ ਮਿੱਟੀ ਦਾ ਤੇਲ ਪਾ ਕੇ ਘਰ ਨੂੰ ਅੱਗ ਲਾ ਦਿੱਤੀ ਤੇ ਪਸ਼ੂਆਂ ਨੂੰ ਪਿੰਡ ਚ ਖੁੱਲਿਆਂ ਛੱਡ ਦਿੱਤਾ।
*ਦੁਸ਼ਟਾਂ ਦੀ ਸੁਧਾਈ*
ਹਥਿਆਰਬੰਦ ਸੰਘਰਸ਼ ਦੌਰਾਨ ਭਾਈ ਬਲਦੇਵ ਸਿੰਘ ਦੇਬਾ ਨੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਜੁਝਾਰੂਆਂ ਨਾਲ਼ ਕਈ ਚੋਟੀ ਦੀਆਂ ਕਾਰਵਾਈਆਂ 'ਚ ਵੱਧ-ਚੜ੍ਹ ਕੇ ਹਿੱਸਾ ਲਿਆ।
ਜਗਰਾਉਂ ਵਾਲੇ ਮੁਕਾਬਲੇ 'ਚ ਭਾਈ ਕੁਲਵੰਤ ਸਿੰਘ ਖੁਖਰਾਣਾ ਨਾਲ ਮਿਲ ਕੇ ਉਹਨਾਂ ਨੇ ਸੀ.ਆਰ.ਪੀ. ਦੀਆਂ ਗੱਡੀਆਂ ਬੰਬ ਨਾਲ ਉਡਾ ਦਿੱਤੀਆਂ।
ਬਰਨਾਲੇ ਸ਼ਹਿਰ 'ਚ ਸਦਰ ਥਾਣੇ ਦੇ ਛੇ ਦੁਸ਼ਟ ਪੁਲਸੀਆਂ ਨੂੰ ਨਰਕਾਂ ਦੀਆਂ ਟਿਕਟਾਂ ਦਿੱਤੀਆਂ।
ਬਦੋਵਾਲ ਦੇ ਮੁਕਾਬਲੇ ਚ ਭਾਈ
ਗੁਰਜੰਟ ਸਿੰਘ ਬੁੱਧਸਿੰਘ ਵਾਲਾ ਦੇ ਨਾਲ ਭਾਈ ਗੁਰਚਰਨ ਸਿੰਘ ਮਹਿਣਾ, ਭਾਈ ਚਮਕੌਰ ਸਿੰਘ ਡਾਲਾ ਅਤੇ ਭਾਈ ਬਲਦੇਵ ਸਿੰਘ ਦੇਬਾ ਵੀ ਸੀ ਤੇ ਪੁਲੀਸ ਦੀਆਂ ਧਾੜਾਂ ਦੇ ਸੱਥਰ ਵਿਛਾਉਂਦੇ ਹੋਏ ਚਾਰੇ ਜੂਝਾਰੂ ਘੇਰਾ ਤੋੜ ਕੇ ਬਚ ਨਿਕਲੇ।
ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਨੇ ਕਈ ਕੈਟਾਂ, ਗੱਦਾਰਾਂ, ਟਾਊਟਾਂ, ਪੰਥ ਦੋਖੀਆਂ, ਬੁੱਚੜਾਂ ਤੇ ਪੁਲੀਸ ਅਫ਼ਸਰਾਂ ਅਤੇ ਹਿੰਦੁਸਤਾਨੀ ਫੋਰਸਾਂ ਦੀ ਰੱਜ ਕੇ ਸੁਧਾਈ ਕੀਤੀ।
*ਨਿਮਰਤਾ ਅਤੇ ਦਲੇਰੀ*
ਭਾਈ ਬਲਦੇਵ ਸਿੰਘ ਦੇ ਸੁਭਾਅ 'ਚ ਬਹੁਤ ਨਿਮਰਤਾ ਸੀ ਤੇ ਦਲੇਰੀ ਵੀ ਐਨੀ ਸੀ ਕਿ ਇਕੱਲੇ ਹੀ ਥਾਣੇ 'ਤੇ ਜਾ ਕੇ ਧਾਵਾ ਬੋਲ ਦਿੰਦੇ ਸਨ।
ਉਹਨਾਂ ਨੇ ਕਦੇ ਵੀ ਆਪਣਾ ਆਪ ਨਹੀਂ ਸੀ ਜਤਾਇਆ। ਐਕਸ਼ਨਾਂ ਦੀਆਂ ਜ਼ਿੰਮੇਵਾਰੀਆਂ ਲੈਣ ਸਮੇਂ ਅਖਬਾਰਾਂ 'ਚ ਆਪਣਾ ਨਾਂਅ ਦੇਣ ਤੋਂ ਗੁਰੇਜ ਕਰਦੇ ਸਨ ਕਿਉਂਕਿ ਉਹਨਾਂ ਦੇ ਮਨ 'ਚ ਰੱਤੀ ਭਰ ਵੀ ਆਪਣਾ ਨਾਂ ਚਮਕਾਉਣ ਦੀ ਲਾਲਸਾ ਨਹੀਂ ਸੀ।
ਹਰ ਦਮ ਬਾਣੀ ਪੜਿਆ ਕਰਦੇ ਸਨ। ਅੰਮ੍ਰਿਤ ਛਕਣ ਤੋਂ ਬਾਅਦ ਕਦੇ ਵੀ ਨਿੱਤਨੇਮ ਤੇ ਅੰਮ੍ਰਿਤ ਵੇਲਾ ਨਹੀਂ ਸੀ ਖੁੰਝਣ ਦਿੱਤਾ।
ਹਰ ਐੱਕਸ਼ਨ ਤੋਂ ਪਹਿਲਾਂ ਅਤੇ ਬਾਅਦ 'ਚ ਅਰਦਾਸ ਕਰਕੇ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਸਨ।
ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲ਼ਾ ਅਤੇ ਭਾਈ ਕੁਲਵੰਤ ਸਿੰਘ ਖੁਖਰਾਣਾ ਨਾਲ਼ ਉਹ ਪ੍ਰਛਾਵੇਂ ਵਾਂਗ ਰਹੇ। ਉਹਨਾਂ ਦਾ ਘਰ-ਬਾਰ ਉੱਜੜ ਗਿਆ, ਪਰਿਵਾਰ 'ਤੇ ਜ਼ੁਲਮ ਦੇ ਝੱਖੜ ਝੁੱਲੇ ਪਰ ਫਿਰ ਵੀ ਭਾਈ
ਬਲਦੇਵ ਸਿੰਘ ਡੋਲੇ ਨਹੀਂ ਤੇ ਆਪਣੇ ਨਿਸ਼ਾਨੇ ਵੱਲ ਵੱਧਦੇ ਗਏ। ਉਹਨਾਂ ਦਾ ਪਹਿਰਾਵਾ ਅਤੇ ਬੋਲ-ਚਾਲ ਬਹੁਤ ਸਧਾਰਨ ਸੀ। ਘੱਟ ਬੋਲਦੇ ਸਨ ਤੇ ਦੂਰ-ਅੰਦੇਸ਼ੀ ਸੋਚ ਰੱਖਦੇ ਸਨ।
ਪੰਜਾਲੀ ਅਤੇ ਸੰਤਾਲੀ ਵਾਹੁਣੀ ਉਹ ਬਾਖੂਬੀ ਜਾਣਦੇ ਸਨ, ਦੁਸ਼ਮਣਾਂ ਲਈ ਉਹ ਕਾਲ ਦਾ ਰੂਪ ਸਨ।
*ਭਾਈ ਦੋਬਾ ਦੀ ਸ਼ਹੀਦੀ*
ਭਾਈ ਬਲਦੇਵ ਸਿੰਘ ਦੇਥਾ, ਭਾਈ ਮਨਜੀਤ ਸਿੰਘ ਡਾਲਾ, ਭਾਈ ਚਮਕੌਰ ਸਿੰਘ ਡਾਲਾ ਅਤੇ ਭਾਈ ਗੁਰਚਰਨ ਸਿੰਘ ਨੂੰ ਇਕ ਪੁਲੀਸ ਦਾ ਮੁਖਬਰ ਬੰਤਾ ਸਿਹੁੰ ਆਪਣੇ ਕਿਸੇ ਰਿਸ਼ਤੇਦਾਰ ਦੀ ਢਾਣੀ 'ਤੇ ਪਿੰਡ ਕਪੂਰੇ ਵਿਖੇ ਲੈ ਗਿਆ। ਇਹ ਬੰਤਾ ਸਿਹੁੰ ਉੱਪਰੋਂ ਵਿਖਾਵਾ ਕਰਕੇ ਜੁਝਾਰ ਸਿੰਘਾਂ ਨਾਲ ਹਮਦਰਦੀ ਰੱਖਣ ਦਾ ਦਾਅਵਾ ਕਰਦਾ ਸੀ ਪਰ ਅੰਦਰਖਾਤੇ ਪੁਲੀਸ ਨਾਲ਼ ਮਿਲਿਆ ਹੋਇਆ ਸੀ।
ਸਿੰਘਾਂ ਲਈ ਪ੍ਰਸ਼ਾਦਾ-ਪਾਣੀ ਲੈ ਕੇ ਆਉਣ ਦੇ ਬਹਾਨੇ ਇਹ ਓਥੋਂ ਨਿਕਲ ਗਿਆ ਤੇ ਪੁਲੀਸ ਨੂੰ ਸੂਹ ਦੇ ਦਿੱਤੀ ਕਿ ਖਾੜਕੂ ਸਿੰਘ ਇੱਥੇ ਠਹਿਰੇ ਹੋਏ ਹਨ।
ਥਾਣਾ ਮਹਿਣਾ ਦੇ ਐਸ.ਐਚ.ਓ. ਹਰਚਰਨ ਸਿਹੁੰ ਨੂੰ ਸ਼ਾਮ ਸਾਢੇ ਸੱਤ ਵਜੇ ਜਦੋਂ ਇਹ ਖ਼ਬਰ ਮਿਲੀ ਤਾਂ ਉਹ ਵੱਡੀ ਗਿਣਤੀ 'ਚ ਪੁਲੀਸ ਦੇ ਜਵਾਨਾਂ ਨਾਲ ਜਿਪਸੀਆਂ ਤੇ ਕੈਂਟਰਾਂ 'ਤੇ ਸਵਾਰ ਹੋ ਕੇ ਪਿੰਡ ਕਪੂਰੇ ਵੱਲ ਨੂੰ ਚੱਲ ਪਿਆ।
ਪੁਲੀਸ ਨੇ ਚਾਰੇ ਪਾਸਿਆਂ ਤੋਂ ਢਾਣੀ ਨੂੰ ਸਖਤ ਘੇਰਾ ਪਾ ਲਿਆ ਜਦ ਸਿੰਘਾਂ ਨੂੰ ਪਤਾ ਲੱਗਾ ਤਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਗਜਾਉਂਦੇ ਹੋਏ ਜੁਝਾਰੂਆਂ ਨੇ ਢਾਣੀ 'ਚੋਂ ਨਿਕਲ ਕੇ ਚਰੀ ਦੇ ਖੇਤ ਵਿੱਚ ਮੋਰਚੇ ਮੱਲ ਲਏ ਤੇ ਜਦੋਂ ਅੱਗੇ ਵੱਧ ਰਹੇ ਪੁਲੀਸ ਵਾਲਿਆ ਉੱਤੇ ਏ.ਕੇ. ਸੰਤਾਲੀ ਦੀਆਂ ਰਾਈਫ਼ਲਾਂ ਨਾਲ਼ ਫਾਇਰਿੰਗ ਕੀਤੀ ਤਾਂ ਪੁਲੀਸ ਦੇ ਬਹਾਦਰ ਅਖਵਾਉਣ ਵਾਲ਼ੇ ਜਵਾਨਾਂ ਨੇ ਧਰਤੀ 'ਤੇ ਲੰਮਿਆਂ ਪੈ ਕੇ ਆਪਣੀਆਂ ਜਾਨਾਂ ਬਚਾਈਆਂ ਤੇ ਉਦੋਂ ਤਕ ਧਰਤੀ 'ਤੇ ਲੋਟੇ ਰਹੇ ਜਦੋਂ ਤਕ ਹਨੇਰਾ ਨਾ ਹੋ ਗਿਆ, ਹਨੇਰਾ ਹੋ ਜਾਣ 'ਤੇ ਪਿੱਛੇ ਹਟ ਕੇ ਵੱਟ- ਬੰਨ੍ਹਿਆਂ ਦੀ ਓਟ ਲੈ ਕੇ ਸਿੰਘਾਂ 'ਤੇ ਗੋਲੀਆਂ ਚਲਾਉਂਦੇ ਰਹੇ।
ਹਰਚਰਨ ਸਿਹੁੰ ਐਸ.ਐਚ.ਓ. ਨੇ ਜਦੋਂ ਵੇਖਿਆ ਕਿ ਖਾੜਕੂਆਂ ਨੂੰ ਕਾਬੂ ਕਰਨਾ ਮੁਸ਼ਕਿਲ ਹੈ ਤੇ ਹੋ ਸਕਦਾ ਹੈ ਕਿ ਰਾਤ ਦੇ ਹਨੇਰੇ ਵਿੱਚ ਖਾੜਕੂ ਮੁਕਾਬਲਾ ਕਰਦੇ ਹੋਏ ਘੇਰਾ ਤੋੜ ਕੇ ਬੱਚ ਨਿਕਲਣ 'ਚ ਕਾਮਯਾਬ ਹੋ ਜਾਣ। ਉਸ ਨੇ ਥਾਣਾ ਸਦਰ ਮੋਗਾ ਦੇ ਐਸ.ਐਚ.ਓ. ਕਸ਼ਮੀਰ ਸਿੰਘ ਨੂੰ ਪੁਲੀਸ ਪਾਰਟੀ ਸਮੇਤ ਮੁਕਾਬਲੇ ਵਾਲ਼ੀ ਥਾਂ 'ਤੇ ਸੱਦ ਲਿਆ।
ਮੋਗੇ ਦੇ ਡੀ.ਐਸ.ਪੀ. ਦਾ ਗੰਨਮੈਨ ਦਲਬਾਰਾ ਸਿਹੁਂ ਹੌਲਦਾਰ ਅਤੇ ਬੀ. ਐੱਸ.ਐਫ. ਵੀ ਹਥਿਆਰ ਬੰਦ ਜਵਾਨਾਂ ਨਾਲ ਗੱਡੀਆਂ ਤੇ ਮੁਕਾਬਲੇ ਵਾਲੀ ਥਾਂ ਤੇ ਪਹੁੰਚ ਗਈ।
ਜਗਜੀਤ ਸਿਹੁੰ ਸੀ.ਓ. ਅਤੇ ਡਿਪਟੀ ਕਮਾਂਡੈਂਟ ਜੀ.ਐਸ. ਮਲਹੋਤਰਾ ਵੀ ਸੀ.ਆਰ.ਪੀ.ਐਫ. ਦੀਆਂ ਹਥਿਆਰਬੰਦ ਫੋਰਸਾਂ ਅਤੇ ਬੁਲਟ ਪਰੂਫ ਟਰੈਕਟਰਾਂ ਸਮੇਤ ਮੁਕਾਬਲੇ 'ਚ ਸ਼ਾਮਲ ਸ ।
ਮਿਤੀ 27 ਜੁਲਾਈ 1991 ਦੀ ਸ਼ਾਮ ਤੋਂ ਲੈ ਕੇ 28 ਜੁਲਾਈ 1991 ਦੇ ਦੱਸ ਕੁ ਵਜੇ ਤਕ ਸਿੰਘਾਂ ਦਾ ਹਿੰਦੁਸਤਾਨੀ ਫੋਰਸਾਂ ਨਾਲ਼ ਤਕਰੀਬਨ ਪੰਦਰਾਂ ਘੰਟੇ ਜ਼ੋਰਦਾਰ ਮੁਕਾਬਲਾ ਚੱਲਦਾ ਰਿਹਾ।
ਭਾਈ ਬਲਦੇਵ ਸਿੰਘ ਪੂਰੀ ਜਾਂਬਾਜ਼ੀ ਤੇ ਨਿਡਰਤਾ ਨਾਲ਼ ਆਪਣੇ ਸਾਥੀਆਂ ਸਮੇਤ ਹਿੰਦੁਸਤਾਨ ਦੀਆਂ ਫੋਰਸਾਂ ਨਾਲ਼ ਸਾਰੀ ਰਾਤ ਮੁਕਾਬਲਾ ਕਰਦੇ ਰਹੇ। ਜਿਹੜਾ ਵੀ ਚੜ੍ਹਾਈ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਉਸ ਦਾ ਮੱਕੂ ਓਥੇ ਹੀ ਠੱਪ ਦਿੰਦੇ। ਸਿੰਘਾਂ ਦੇ ਅੱਗੇ ਫੋਰਸਾਂ ਦੀ ਕੋਈ ਵਾਹ-ਪੇਸ਼ ਨਹੀਂ ਸੀ ਚੱਲ ਰਹੀ। ਸੀਮਤ ਜਿਹੇ ਹਥਿਆਰਾਂ ਨਾਲ਼ ਸਿੰਘਾਂ ਨੇ ਧੰਨ-ਧੰਨ ਕਰਾ ਦਿਤੀ। ਇਲਾਕੇ ਦੇ ਲੋਕ ਵੇਖ ਰਹੇ ਸਨ ਕਿ ਮੁੱਠੀ ਭਰ ਜੁਝਾਰੂ ਕਿਵੇਂ ਡਟੇ ਹੋਏ ਹਨ ਤੇ ਪੁਲੀਸ ਦੀਆਂ ਡਾਰਾਂ ਗੋਲੀ ਦਾ ਖੜਾਕ ਸੁਣ ਕੇ ਕਿਵੇਂ ਪਿਛਾਂਹ ਨੂੰ ਲੁਕਦੀਆਂ ਫਿਰਦੀਆਂ ਹਨ।
ਭਾਈ ਗੁਰਚਰਨ ਸਿੰਘ ਮਹਿਣਾ ਅਤੇ ਭਾਈ ਚਮਕੌਰ ਸਿੰਘ ਡਾਲਾ ਦੋਵੇਂ ਅੰਮ੍ਰਿਤ ਵੇਲ਼ੇ ਘੇਰਾ ਤੋੜ ਕੇ ਉਸ ਸਮੇਂ ਬਚ ਨਿਕਲੇ ਜਦੋਂ ਗਾਂਵਾਂ ਦਾ ਇੱਕ ਵੱਡਾ ਵੱਗ ਉਹਨਾਂ ਦੇ ਨੇੜਿਓਂ ਲੰਘਿਆ ਤਾਂ ਉਹ ਵਿੱਚ-ਵਿਚਾਲੇ ਬਹਿ-ਬਹਿ ਕੇ ਪੁਲੀਸ ਦੀਆਂ ਅੱਖਾਂ 'ਚ ਘੱਟਾ ਪਾ ਗਏ।
ਇਧਰ ਗਹਿਗੱਚ ਮੁਕਾਬਲੇ 'ਚ ਘਿਰੇ ਭਾਈ ਬਲਦੇਵ ਸਿੰਘ ਦੇਬਾ ਅਤੇ ਭਾਈ ਮਨਜੀਤ ਸਿੰਘ ਡਾਲਾ ਸਵੇਰ ਦੇ ਸਮੇਂ ਗੋਲ਼ੀ-ਬਰੂਦ ਖਤਮ ਹੋਣ ਤੋਂ ਬਾਅਦ ਜੂਝਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀ ਗਏ ਤੇ ਗੁਰੂ ਚਰਨਾਂ 'ਚ ਜਾ ਬਿਰਾਜੇ।
*ਸ਼ਹੀਦਾਂ ਦੇ ਨਮਿੱਤ ਪਾਠ ਦੇ ਭੋਗ*
ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਅਤੇ ਸ਼ਹੀਦ ਭਾਈ ਮਨਜੀਤ ਸਿੰਘ ਡਾਲਾ ਦੀ ਆਤਮਿਕ ਸ਼ਾਂਤੀ ਲਈ ਪਿੰਡ ਧੂੜਕੋਟ ਕਲਾਂ ਅਤੇ ਪਿੰਡ ਡਾਲਾ ਵਿਖੇ 6 ਅਗਸਤ 1991 ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਅਖਬਾਰਾਂ 'ਚ ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ, ਭਾਈ ਦਲਜੀਤ ਸਿੰਘ ਬਿੱਟੂ, ਭਾਈਪਰਮਜੀਤ ਸਿੰਘ ਪੰਜਵੜ ਅਤੇ ਭਾਈ ਕੁਲਜੀਤ ਸਿੰਘ ਮੋਗਾ ਵੱਲੋਂ ਇਸ਼ਤਿਹਾਰ ਜਾਰੀ ਕੀਤੇ ਗਏ ਤੇ ਸਿੱਖ ਸੰਗਤਾਂ ਨੂੰ ਅਰਦਾਸ ਸਮਾਗਮ 'ਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ।
ਪਰ ਪੁਲੀਸ ਅਤੇ ਸੀ.ਆਰ.ਪੀ ਨੇ ਇਲਾਕੇ ਨੂੰ ਘੇਰੇ ਵਿੱਚ ਲੈ ਕੇ ਕਰਫਿਊ ਵਰਗੇ ਹਾਲਾਤ ਬਣਾਏ ਹੋਏ ਸਨ। ਇਸ ਕਾਰਨ ਕੇਵਲ ਪਿੰਡ ਵਾਸੀ ਹੀ ਸ਼ਹੀਦਾਂ ਦੀ ਅਰਦਾਸ 'ਚ ਸ਼ਾਮਲ ਹੋਏ ਸਨ। ਰਿਸ਼ਤੇਦਾਰਾਂ ਨੂੰ ਵੀ ਪੁਲੀਸ ਨੇ ਨਾਕਿਆਂ ਤੇ ਰੋਕ ਕੇ ਵਾਪਸ ਮੋੜ ਦਿੱਤਾ।
*ਸ਼ਹੀਦੀ ਦਾ ਬਦਲਾ*
ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘ ਵਾਲਾ ਅਤੇ ਸਾਥੀਆਂ ਨੇ ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਅਤੇ ਸ਼ਹੀਦ ਭਾਈ ਮਨਜੀਤ ਸਿੰਘ ਡਾਲਾ ਦੀ ਸ਼ਹਾਦਤ ਤੋਂ ਵੀਹ ਕੁ ਦਿਨਾਂ ਬਾਅਦ ਥਾਣਾ ਮਹਿਣਾ ਤੇ ਹਮਲਾ ਕਰਕੇ ਇਕਏ.ਐੱਸ.ਆਈ. ਤੇ ਤਿੰਨ ਪੁਲਸੀਏ ਗੋਲੀਆਂ ਨਾਲ ਦੁਪਹਿਰ ਸਮੇਂ ਲਲਕਾਰ ਕੇ ਬਜਾਰ 'ਚ ਭੁੰਨ ਸੁੱਟੇ ਤੇ ਬੰਤਾ ਸਿਹੁਂ ਕੈਟ ਨੂੰ ਵੀ ਉਸ ਦੇ ਪਾਪਾ ਦੀ ਸਜ਼ਾ ਦੇ ਕੇ ਸਿੰਘਾਂ ਦੀ ਸ਼ਹੀਦੀ ਦਾ ਬਦਲਾ ਲਿਆ।
ਸ਼ਹੀਦ ਭਾਈ ਦੋਬਾ ਦਾ ਸਪੁੱਤਰ ਨਵਦੀਪ ਸਿੰਘ -
ਸ਼ਹੀਦ ਭਾਈ ਬਲਦੇਵ ਸਿੰਘ ਦੇਬਾ ਦਾ ਸਪੁੱਤਰ ਸ. ਨਵਦੀਪ ਸਿੰਘ ਵੀ ਆਪਣੇ ਪਿਤਾ ਵਾਂਗ ਸਿੱਖ ਕੌਮ ਦੇ ਹਰੇਕ ਮੋਰਚੇ ਅਤੇ ਪੰਥਕ ਸਰਗਰਮੀਆਂ 'ਚ ਪੂਰੀ ਚੜ੍ਹਦੀ ਕਲਾ ਨਾਲ ਅਗਾਂਹ ਹੋ ਕੇ ਹਿਸਾ ਲੈਂਦਾ ਹੈ। ਨਵਦੀਪ ਸਿੰਘ ਨੂੰ ਪੁਲੀਸ ਕਈ ਕੇਸਾਂ 'ਚ ਉਲਝਾਉਣਾ ਚਾਹੁੰਦੀ ਸੀ ਪਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ਼ ਬਚਾਅ ਹੋ ਗਿਆ।